translatewiki.net/pa

This page is a translated version of the page Translatewiki.net and the translation is 100% complete.

Warning: Display title "translatewiki.net/pa" overrides earlier display title "Translatewiki.net".

i18n docs

translatewiki.net ਤਰਜਮੇ ਭਾਈਚਾਰਿਆਂ, ਭਾਸ਼ਾ ਭਾਈਚਾਰਿਆਂ, ਅਤੇ ਮੁਫਤ ਸਾਫਟਵੇਅਰ ਪ੍ਰੋਜੈਕਟਾਂ ਲਈ ਇੱਕ ਸਥਾਨੀਕਰਨ ਅੱਡਾ ਹੈ। ਇਹ ਮੀਡੀਆਵਿਕੀ ਦੇ ਸਥਾਨੀਕਰਨ ਲਈ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ ਮੀਡੀਆਵਿਕੀ ਵਿਸਤਾਰ (extensions), ਫ੍ਰੀਕੋਲ, ਓਪਨਸਟ੍ਰੀਟਮੈਪ, ਈਥਰਪੈਡ ਲਾਈਟ ਅਤੇ ਹੋਰ ਮੁਫਤ ਸਾਫਟਵੇਅਰ ਪ੍ਰੋਜੈਕਟ ਵੀ ਜੋੜੇ ਗਏ ਸਨ।

ਮੀਡੀਆਵਿਕੀ ਅਤੇ ਇਸਦੇ ਵਿਸਤਾਰ (ਐਕਸਟੈਂਸ਼ਨ) 300 ਤੋਂ ਵੱਧ ਤਰਜਮੇਆਂ ਦੇ ਤਾਲਮੇਲ ਅਤੇ ਰੱਖ-ਰਖਾਅ ਲਈ ਇੱਕ ਸੁਵਿਧਾ-ਜਨਕ ਤਰਜਮੇ ਵਸੀਲਾ ਵਜੋਂ translatewiki.net ਦੀ ਵਰਤੋਂ ਕਰਦੇ ਹਨ। Mantis, FreeCol ਅਤੇ Mwlib.rl ਦਾ ਤਰਜਮਾ translatewiki.net ਵਿੱਚ ਵੀ ਕੀਤਾ ਜਾ ਸਕਦਾ ਹੈ। ਹੋਰ ਪ੍ਰੋਜੈਕਟਾਂ ਦਾ ਵੀ ਸਵਾਗਤ ਹੈ।

ਤੁਸੀਂ ਉਸ ਭਾਸ਼ਾ ਵਿੱਚ ਤਰਜਮੇ ਦੇ ਯਤਨ ਵਿੱਚ ਵੀ ਹਿੱਸਾ ਲੈ ਸਕਦੇ ਹੋ ਜੋ ਤੁਸੀਂ ਜਾਣਦੇ ਹੋ। ਵਿਕੀਮੀਡੀਆ ਸੰਸਥਾ ਦੁਆਰਾ ਬੇਨਤੀ ਕੀਤੇ ਪ੍ਰੋਜੈਕਟਾਂ ਲਈ ਮੀਡੀਆਵਿਕੀ ਇੰਟਰਫੇਸ ਨੂੰ ਨਵੀਆਂ ਭਾਸ਼ਾਵਾਂ ਵਿੱਚ ਵੀ ਤਰਜਮਾ ਕੀਤਾ ਜਾਂਦਾ ਹੈ।

ਇਹ ਪ੍ਰੋਜੈਕਟ ਵਿਕੀਮੀਡੀਆ ਸੰਸਥਾ ਪ੍ਰੋਜੈਕਟਾਂ ਦਾ ਹਿੱਸਾ ਨਹੀਂ ਹੈ, ਪਰ ਇਹ ਵਿਕੀਮੀਡੀਆ ਭਾਸ਼ਾ ਟੀਮ ਅਤੇ ਸਵੈ-ਸੇਵਕਾ ਦੁਆਰਾ ਚਲਾਇਆ ਜਾਂਦਾ ਹੈ। Translatewiki.net ਗੈਰ-ਲਾਭਕਾਰੀ ਵਿੱਤੀ ਸਪਾਂਸਰ ਦਾ ਇੱਕ ਸਬੰਧਤ ਪ੍ਰੋਜੈਕਟ ਹੈ ਜਿਸਨੂੰ ਲੋਕ ਹਿੱਤ ਵਿੱਚ ਸਾਫਟਵੇਅਰ ਕਿਹਾ ਜਾਂਦਾ ਹੈ। ਤਰਜਮਾ ਕਾਰਜਸ਼ੀਲਤਾ ਇੱਕ MediaWiki ਵਿਸਤਾਰ(ਐਕਸਟੈਂਸ਼ਨ) ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।

  • Interwiki ਲਿੰਕ ਫਾਰਮੈਟ: [[translatewiki:]]

translatewiki.net ਅਤੇ ਮੀਡੀਆਵਿਕੀ

translatewiki.net ਬੁਨਿਆਦੀ ਮੀਡੀਆਵਿਕੀ, ਵਿਸਤਾਰਾਂ ਅਤੇ ਚੱਮੜੀਆਂ ਦੇ ਸਾਰੇ ਸੁਨੇਹਿਆਂ ਦੇ ਵਿਕੀ-ਵਿੱਚ(in-wiki) ਉਲਥੇ ਦਾ ਸਮਰਥਨ ਕਰਦਾ ਹੈ। ਮੀਡੀਆਵਿਕੀ ਵਰਤੋਂਕਾਰ ਜਾਣਕਾਰੀ-ਵਟਾਂਦਰੇ(interface) ਸੁਨੇਹਿਆਂ ਦਾ ਸਾਰਾ ਉਲਥਾ translatewiki.net ਰਾਹੀਂ ਹੋਣਾ ਚਾਹੀਦਾ ਹੈ ਅਤੇ ਕੋਡ ਲਈ ਸਿੱਧੇ ਤੌਰ 'ਤੇ ਵਚਨਬੱਧ ਨਹੀਂ ਹੋਣੇ ਚਾਹੀਦੇ। ਸਿਰਫ਼ ਅੰਗਰੇਜ਼ੀ ਸੁਨੇਹੇ ਅਤੇ ਉਹਨਾਂ ਦਿਆਂ ਸ਼ੁਰੂਆਤੀ ਲਿਖਤਾ ਸਰੋਤ ਕੋਡ ਵਿੱਚ ਕੀਤੇ ਜਾਣੇ ਚਾਹੀਦੇ ਹਨ।

ਬੁਨਿਆਦੀ ਮੀਡੀਆਵਿਕੀ ਅਤੇ ਵਿਸਤਾਰਾਂ ਨੂੰ ਵਰਤੋਂਕਾਰ ਜਾਣਕਾਰੀ-ਵਟਾਂਦਰੇ(interface) ਵਿੱਚ ਵਿਖਾਈ ਦੇਣ ਵਾਲੀ ਕਿਸੇ ਵੀ ਲਿਖਤ ਲਈ ਪ੍ਰਣਾਲੀ ਸੁਨੇਹਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸਨੂੰ ਕਿਵੇਂ ਕਰਨਾ ਹੈ ਇਸਦੀ ਇੱਕ ਉਦਾਹਰਨ ਲਈ, ਕਿਰਪਾ ਕਰਕੇ ਦਸਤੀ:ਖ਼ਾਸ ਵਰਕੇ ਵੇਖੋ। ਜੇ ਵਿਸਤਾਰ ਚੰਗੀ ਤਰ੍ਹਾਂ ਲਿਖੇ ਗਏ ਹਨ, ਤਾਂ ਇਹ ਸ਼ਾਇਦ ਕੁਝ ਦਿਨਾਂ ਵਿੱਚ translatewiki.net ਵਿੱਚ ਸ਼ਾਮਲ ਹੋ ਜਾਂਨਗੇ, ਜਦੋਂ ਇਸਦੇ ਅਮਲੇ ਵੱਲੋਂ ਇਸ ਨੂੰ Gerrit ਉੱਤੇ ਵੇਖਣ ਤੋਂ ਬਾਅਦ। ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਉਹਨਾਂ ਨਾਲ ਰਾਬਤਾ ਬਣਾਓ। ਜੇ ਇਸਦਾ ਉਲਥਾ ਕਰਨਾ ਟਿਕਾਓ ਨਾ ਹੋਵੇ, ਤਾਂ ਕੋਡ ਵਿੱਚ ਇਸ ਨੂੰ ਦਰਜ ਕਰੋ ਜਾਂ ਜੇ ਜ਼ਰੂਰੀ ਹੋਵੇ ਤਾਂ ਉਨ੍ਹਾਂ ਨਾਲ ਰਾਬਤਾ ਬਣਾਓ।

ਸਹਾਇਤਾ ਬੇਨਤੀਆਂ ਦਾ ਪ੍ਰਬੰਧ

ਤਰਜਮੇਕਾਰਾਂ ਕੋਲ ਤੁਹਾਡੇ ਵੱਲੋਂ ਬਣਾਏ ਗਏ ਕੁਝ ਸੁਨੇਹਿਆਂ ਬਾਰੇ ਸਵਾਲ ਹੋ ਸਕਦੇ ਹਨ। Translatewiki.net ਇੱਕ ਸਹਾਇਤਾ ਬੇਨਤੀ ਪ੍ਰਣਾਲੀ ਦੇੰਦਾ ਹੈ ਜੋ ਤਰਜਮੇਕਾਰਾਂ ਨੂੰ ਤੁਹਾਡੇ, ਪ੍ਰੋਜੈਕਟ ਦੇ ਮਾਲਕ, ਨੂੰ ਸੁਨੇਹਿਆਂ ਬਾਰੇ ਸਵਾਲ ਪੁੱਛਣ ਦੀ ਯੋਗਤਾ ਦਿੰਦਾ ਹੈ ਤਾਂ ਜੋ ਉਹਨਾਂ ਦਾ ਬਿਹਤਰ ਤਰਜਮਾ ਕੀਤਾ ਜਾ ਸਕੇ। ਇਹ ਛੋਟੀ ਸਿਖਲਾਈ-ਦਸਤੀ ਤੁਹਾਨੂੰ translatewiki.net ਉੱਤੇ ਸਹਾਇਤਾ ਬੇਨਤੀਆਂ ਨੂੰ ਸੰਭਾਲਣ ਦੇ ਕਾਰਜ-ਭਾਰ ਬਾਰੇ ਦੱਸਦੀ ਹੈ।

ਸਥਾਨੀਕਰਨ ਪ੍ਰਣਾਲੀ ਦੀ ਸੰਖੇਪ ਜਾਣਕਾਰੀ

ਸਥਾਨਕੀਕਰਨ ਨਵਿਆਓਣ ਦਾ ਕਾਰਜ-ਵਹਾਓ

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਉਲਥਾ translatewiki.net ਉੱਤੇ ਹੁੰਦਾ ਹੈ ਅਤੇ ਹੋਰ ਪ੍ਰਣਾਲੀਆਂ ਨੂੰ ਨਾ ਵਰਤਨ ਦੀ ਸਲਾਹ ਦਿੱਤੀ ਜਾਂਦੀ ਹੈ। ਇੱਥੇ ਥਾਨਕੀਕਰਨ ਨਵਿਆਓਣ ਦੇ ਕਾਰਜ-ਵਹਾਓ ਦੀ ਇੱਕ ਉੱਚ ਪੱਧਰੀ ਸੰਖੇਪ ਜਾਣਕਾਰੀ ਏ:

  • ਵਿਕਾਸਕਾਰ ਪ੍ਰਣਾਲੀ ਸੁਨੇਹੇ ਜੋੜਦੇ ਜਾਂ ਬਦਲਦੇ ਹਨ
  • ਵਰਤੋਂਕਾਰ translatewiki.net 'ਤੇ ਨਵੇਂ ਜਾਂ ਬਦਲੇ ਹੋਏ ਪ੍ਰਣਾਲੀ ਸੁਨੇਹਿਆਂ ਦਾ ਉਲਥਾ ਕਰਦੇ ਹਨ।
  • ਸਵੈ-ਚੱਲ ਸੰਦ ਇਹਨਾਂ ਸੁਨੇਹਿਆਂ ਨੂੰ ਬਰਾਮਦ ਕਰਦੇ ਹਨ, ਬੁਨਿਆਦੀ ਅਤੇ ਵਿਸਤਾਰਾਂ ਦੋਵਾਂ ਲਈ ਜੋੜੇ ਜਾਂ ਨਵਿਆਓਣਾ ਕੀਤੇ ਸੁਨੇਹਿਆਂ ਨੂੰ ਸ਼ਾਮਲ ਕਰਦੇ ਹੋਏ ਸੁਨੇਹਾ ਫਾਈਲਾਂ ਦੇ ਨਵੇਂ ਸੰਸਕਰਨ ਬਣਾਉਂਦੇ ਹਨ, ਅਤੇ ਉਹਨਾਂ ਨੂੰ git ਵਿੱਚ ਵਚਨਬੱਧ ਕਰਦੇ ਹਨ।
  • ਫਿਰ ਵਿਕੀਆਂ git ਭੰਡਾਰ ਤੋਂ ਨਵਿਆਈਆਂ ਗਈਆਂ ਪ੍ਰਣਾਲੀ ਸੁਨੇਹਿਆਂ ਨੂੰ ਖਿੱਚ ਸਕਦੀਆਂ ਹਨ।

ਕਿਉਂਕਿ translatewiki.net ਉੱਤੇ ਤਬਦੀਲੀਆਂ ਨੂੰ ਰੋਜ਼ਾਨਾ ਕੋਡ ਵਿੱਚ ਵੀ ਧੱਕਿਆ ਜਾਂਦਾ ਏ, ਇਸਦਾ ਮਤਲਬ ਏ ਕਿ ਇੱਕ ਸੁਨੇਹੇ ਵਿੱਚ ਹਰੇਕ ਤਬਦੀਲੀ ਸੰਭਾਵੀ ਤੌਰ ਉੱਤੇ ਕੁਝ ਦਿਨਾਂ ਵਿੱਚ ਬਿਨਾਂ ਕਿਸੇ ਹੱਥੀਂ ਦਖਲਅੰਦਾਜ਼ੀ ਜਾਂ ਮੁਸ਼ਕਿਲ ਕੋਡ ਨਵਿਆਓਣਾ ਦੇ ਸਾਰੀਆਂ ਮੌਜੂਦਾ ਮੀਡੀਆਵਿਕੀ ਸਥਾਪਨਾਵਾਂ 'ਤੇ ਲਾਗੂ ਕੀਤਾ ਜਾ ਸਕਦਾ ਹੈ।

ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਇਹ ਇੱਕ ਕਈ-ਪਲਾਂਘਾ ਦਾ ਕਾਰਜ ਹੈ। ਸਮੇਂ ਦੇ ਨਾਲ, ਸਾਨੂੰ ਪਤਾ ਲੱਗਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਗਲਤ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤਰੀਕੇ ਵਿੱਚ ਕੋਈ ਖਰਾਬੀ ਹੈ, ਤਾਂ ਕਿਰਪਾ ਕਰਕੇ ਸਾਡੇ ਸਹਾਇਤਾ ਵਰਕੇ 'ਤੇ ਇਸਦੀ ਇਤਲਾਹ ਦੇਣੀ ਯਕੀਨੀ ਬਣਾਓ, ਜਾਂ ਫੈਬਰੀਕੇਟਰ ਵਿੱਚ ਇੱਕ ਨਵਾਂ ਮਾਂਙਣੂ(bug) ਬਣਾਓ। ਹਮੇਸ਼ਾ ਇੱਕ ਸਹੀ ਨਿਰੀਖਣ ਦਾ ਵਰਣਨ ਕਰਨਾ ਯਕੀਨੀ ਬਣਾਓ।

ਕੜੀਆਂ

ਹਵਾਲੇ